ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਪੇਸ਼ਕਸ਼

ਬੱਚਤ ਵਿੱਚ ਤੁਹਾਡਾ ਸਵਾਗਤ ਹੈ 

ਖਾਤਾ ਆਨਲਾਈਨ ਖੋਲ੍ਹੋ

ਤੁਹਾਨੂੰ ਸਿਰਫ ਅੰਗ੍ਰੇਜ਼ੀ ਵਿੱਚ ਉਪਲਬਧ ਇੱਕ ਫਾਰਮ ਤੇ ਭੇਜਿਆ ਜਾਵੇਗਾ.

ਕੈਨੇਡਾ ਪਹੁੰਚਣ ਤੋਂ

5 ਸਾਲਾਂ ਦੇ ਅੰਦਰ-ਅੰਦਰ ਸਾਈਨ ਅਪ ਕਰੋ

ਪਹਿਲੇ 3 ਸਾਲਾਂ1 ਲਈ

ਕੋਈ ਮਹੀਨਾਵਾਰ ਫੀਸ ਨਹੀਂ

ਕ੍ਰੈਡਿਟ ਚੈਕ2 ਬਿਨਾ

ਨਵਾਂ ਮਾਸਟਰਕਾਰਡTM

ਮੋਰਗੇਜ ਜਾਂ ਕਾਰ ਲੋਨ3 ਲਈ

ਵਿੱਤ ਤੱਕ ਪਹੁੰਚ

ਪੇਸ਼ਕਸ਼ ਬਾਰੇ ਵੇਰਵਾ

ਸਾਲ 1

ਬਿਨਾਂ ਕਿਸੇ ਫਲੈਟ ਮਾਸਿਕ ਫੀਸ ਦਾ ਬੈਂਕ ਖਾਤਾ
$15.95/ਮਹੀਨੇ ਦੀ ਬਚਤ ਕਰੋ

 • ਚੈਕਿੰਗ ਖਾਤਾ
 • ਬੇਅੰਤ ਆਨਲਾਈਨ ਲੈਣ-ਦੇਣ
 • ਵਿੱਤ ਤੱਕ ਪਹੁੰਚ (ਕ੍ਰੈਡਿਟ ਕਾਰਡ4, ਮੋਰਗੇਜ ਜਾਂ ਕਾਰ ਲੋਨ3, ਆਦਿ।

 

ਹੋਰ ਫਾਇਦੇ

 • ਚੈੱਕਾਂ ਦਾ ਪਹਿਲਾ ਆਰਡਰ ਮੁਫਤ 
 • ਛੋਟੇ ਸੇਫਟੀ ਡਿਪਾਜਿਟ ਬਾਕਸ ਦੀ ਪੇਸ਼ਕਸ਼
 • ਨਿਵੇਕਲੀ ਅਤੇ ਮੁਫਤ ਫੋਨ ਸਹਾਇਤਾ ਸੇਵਾ5

ਸਾਲ 2 ਅਤੇ 3

ਬਿਨਾਂ ਕਿਸੇ ਫਲੈਟ ਮਾਸਿਕ ਫੀਸ ਦਾ ਬੈਂਕ ਖਾਤਾ
ਹੇਠ ਦਿੱਤੇ ਉਤਪਾਦਾਂ ਅਤੇ ਸੇਵਾਵਾਂ ਨੂੰ ਸਾਈਨ ਅਪ ਕਰਕੇ $15.95/ਮਹੀਨੇ ਦੀ ਬਚਤ ਕਰੋ :

 • ਨਿੱਜੀ ਕ੍ਰੈਡਿਟ ਕਾਰਡ
 • ਆਨਲਾਈਨ ਬੈਂਕ ਸਟੇਟਮੈਂਟਸ
 • ਇਲੈਕਟ੍ਰਾਨਿਕ ਤਨਖਾਹ ਜਮ੍ਹਾ ਜਾਂ 2 ਬਿੱਲਾਂ ਦਾ ਪ੍ਰਤੀ ਮਹੀਨਾ6 ਆਨਲਾਈਨ ਭੁਗਤਾਨ

 

img-ou-punjabi copy

ਸਾਲ 2

ਤੁਹਾਡੇ ਬੈਂਕ ਖਾਤੇ ਵਿੱਚ 50%
50% DISCOUNT on your banking packageਛੂਟ
($7.98/ਮਹੀਨੇ ਦੀ ਫਲੈਟ ਫੀਸ)

ਸਾਲ 3

ਤੁਹਾਡੇ ਬੈਂਕ ਖਾਤੇ ਵਿੱਚ 25% ਛੋਟ
($11.96/ਮਹੀਨੇ ਦੀ ਫਲੈਟ ਫੀਸ)

ਪੇਸ਼ਕਸ਼ ਦਾ ਲਾਭ ਲੈਣ ਲਈ ਦੋ ਵੱਖ- ਵੱਖ ਵਿਕਲਪ

Picto étape 1

ਅੰਗਰੇਜ਼ੀ ਵਿੱਚ ਇੱਕ ਖਾਤਾ ਆਨਲਾਈਨ ਖੋਲ੍ਹੋ

ਇੱਕ ਵਾਰ ਫਾਰਮ ਪੂਰਾ ਹੋ ਜਾਣ ਤੇ, ਇੱਕ ਸਲਾਹਕਾਰ ਬ੍ਰਾਂਚ ਵਿੱਚ ਅਪੌਇਨਟਮੈਂਟ ਬਣਾਓਣ ਲਈ ਤੁਹਾਡੇ ਨਾਲ ਸੰਪਰਕ ਕਰੇਗਾ/ਗੀ। 

ਇੱਕ ਖਾਤਾ ਆਨਲਾਈਨ ਖੋਲ੍ਹੋ

Picto étape 2

ਕਿਸੇ ਸਲਾਹਕਾਰ ਨਾਲ ਆਪਣੀ ਪਸੰਦ ਦੀ ਭਾਸ਼ਾ ਵਿੱਚ ਗੱਲ ਕਰੋ

ਹਹੇਠਲੀਆਂ 8 ਸ਼ਾਖਾਵਾਂ ਵਿੱਚੋਂ ਇੱਕ ਦੀ ਚੋਣ ਕਰੋ ਜੋ ਭਾਸ਼ਾਵਾਂ ਦੀ ਵਿਸ਼ਾਲ ਸ਼੍ਰੇਣੀ ਵਿੱਚ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ ਅਤੇ ਫੋਨ ਰਾਹੀਂ ਅਪੌਇਨਟਮੈਂਟ ਬਣਾਓ।

ਅਪੌਇਨਟਮੈਂਟ ਬਣਾਓ ↓ 

ਮਿਸੀਸਾਗਾ

1201 ਬ੍ਰਿਟਾਨੀਆ ਰੋਡ ਵੈਸਟ

ਹਿੰਗਲਿਸ਼

350 ਬਰਨਮਥੋਰਪ ਰੋਡ ਵੈਸਟ

ਹਿੰਗਲਿਸ਼ ਅਤੇ ਪੰਜਾਬੀ

295 ਐਗਲਿੰਟਨ ਐਵੀਨਯੂ ਈਸਟ

ਹਿੰਗਲਿਸ਼ ਅਤੇ ਪੰਜਾਬੀ

3100 ਵਿੰਸਟਨ ਚਰਚਿਲ ਬੁਲੇਵਾਰਡ

ਹਿੰਗਲਿਸ਼ ਅਤੇ ਪੰਜਾਬੀ

ਬਰੈਂਪਟਨ

4 ਮੈਗਲੌਗਲਿਨ ਰੋਡ ਦੱਖਣ

ਤਾਮਿਲ, ਹਿੰਗਲਿਸ਼ ਅਤੇ ਪੰਜਾਬੀ

58 ਕੁਔਰੀ ਐਜ ਡਰਾਈਵ

ਹਿੰਗਲਿਸ਼ ਅਤੇ ਪੰਜਾਬੀ

10520 ਟੋਰਬ੍ਰਮ ਰੋਡ

ਹਿੰਗਲਿਸ਼ ਅਤੇ ਪੰਜਾਬੀ

ਈਟੌਬੀਕੋ

2200 ਮਾਰਟਿਨ ਗਰੋਵ ਰੋਡ

ਹਿੰਗਲਿਸ਼ ਅਤੇ ਪੰਜਾਬੀ

ਕੀ ਤੁਸੀਂ ਕਿਸੇ ਹੋਰ ਸ਼ਾਖਾ ਤਕ ਪਹੁੰਚਣਾ ਚਾਹੋਗੇ?

ਤੁਸੀਂ ਸਾਡੀ ਬ੍ਰਾਂਚ ਲੋਕੇਟਰ [ਅੰਗਰੇਜ਼ੀ] ਦੀ ਵਰਤੋਂ ਕਰ ਸਕਦੇ ਹੋ ਅਤੇ ਫਿਰ ਅਪੌਇਨਟਮੈਂਟ ਬਣਾਓਣ ਲਈ ਕਾਲ ਕਰ ਸਕਦੇ ਹੋ।

ਇੱਕ ਸ਼ਾਖਾ ਲੱਭੋ

ਨੈਸ਼ਨਲ ਬੈਂਕ ਦੀ ਚੋਣ ਕਿਉਂ?

branches

ਪਹੁੰਚਯੋਗ

ਕੈਨੇਡਾ6 ਦੀਆਂ 440 ਸ਼ਾਖਾਵਾਂ [ਅੰਗਰੇਜ਼ੀ] ਜਾਂ 3,330 ABMs ਵਿੱਚ ਸਾਡੀਆਂ ਸੇਵਾਵਾਂ ਪ੍ਰਾਪਤ ਕਰੋ।

Cheque deposit

ਯੂਜ਼ਰ-ਫਰੈਂਡਲੀ

ਆਪਣੇ ਬੈਂਕਿੰਗ ਕਾਰਜਾਂ ਨੂੰ ਸਰਲ ਬਣਾਓ ਸਾਡੇ
ਇਜੀ-ਟੂ-ਯੂਜ਼ ਫੀਚਰਜ਼ [ਅੰਗਰੇਜ਼ੀ] ਦਾ ਧੰਨਵਾਦ।

Chatbot

ਹਫ਼ਤੇ ਵਿਚ ਸੱਤੋਂ ਦਿਨ ਸਹਾਇਤਾ

ਸੈਟਲ ਹੋਣ ਵਿਚ ਮਦਦ ਚਾਹੀਦੀ ਹੈ?
ਰਿਹਾਇਸ਼, ਕੰਮ, ਵੀਜ਼ਾ, ਪੜਾਈ ਅਤੇ ਹੋਰ ਪ੍ਰਸ਼ਨਾਂ ਬਾਰੇ ਸਲਾਹ ਲਈ ਸਾਡੇ ਮਾਹਰਾਂ ਨਾਲ ਸੰਪਰਕ ਕਰੋ [ਅੰਗਰੇਜ਼ੀ]।

Drawing of a piggy bank with coins

ਹਮੇਸ਼ਾ ਜਿਆਦਾ ਬਚਤ

3 ਸਾਲ ਵਿਚ 700 ਦੀ ਬਚਤ ਕਰਨ ਲਈ ਸਾਡੇ ਮਹੀਨੇਵਾਰ ਛੂਟ ਦੀ ਵਰਤੋ ਅਤੇ ਵਾਧੂ ਪੈਸੇ ਇਕ ਪਾਸੇ ਰੱਖੋ

Drawing of a credit card

ਕਨੇਡਾ ਵਿੱਚ ਤੁਹਾਡਾ ਕ੍ਰੈਡਿਟ

ਬਿਨਾ ਕਿਸੇ ਕ੍ਰੈਡਿਟ ਹਿਸਟਰੀ ਤੋਂ ਨਵਾਂ ਕਨੇਡੀਅਨ  Mastercard® ਕ੍ਰੈਡਿਟ ਕਾਰਡ ਹਾਂਸਲ ਕਰੋ।

Drawing a map and a globe

ਸਾਡੀ ਅੰਤਰਰਾਸ਼ਟਰੀ ਟ੍ਰਾਂਸਫਰ ਸੇਵਾ

ਕੀ ਤੁਸੀ ਪੈਸੇ ਬਾਹਰ ਭੇਜਣਾ ਚਾਹੁੰਦੇ ਹੋ? ਸਾਡੀ ਸੁਵੀਧਾ ਦੀ ਵਰਤੋ ਨਾਲ Mastercard®  ਅਤੇ Interac® ਰਾਹੀ ਅੰਤਰਰਾਸ਼ਟਰੀ ਟਰਾਂਸਫਰ ਕਰੋ

ਥੋੜੇ ਜਿਹੇ ਵੇਰਵੇ ਜੋ ਮਹੱਤਵ ਰੱਖਦੇ ਹਨ

ਯੋਗਤਾ ਦੇ ਮਾਪਦੰਡ

 • ਨਵੇਂ ਆਉਣ ਵਾਲੇ, 17 ਸਾਲ ਜਾਂ ਇਸਤੋਂ ਵੱਧ ਉਮਰ ਦੇ ਹੋਣ
 • ਕਿਸੇ ਹੋਰ ਦੇਸ਼ ਤੋਂ ਜਾਂ ਕੈਨੇਡਾ ਪਹੁੰਚਣ ਦੇ 5 ਸਾਲਾਂ ਦੇ ਅੰਦਰ ਖਾਤਾ ਖੋਲ੍ਹਣ ਲਈ ਅਰਜ਼ੀ ਦਿਓ
 • ਖਾਤੇ ਦੇ ਇਕੱਲੇ ਯੂਜ਼ਰ ਬਣੋ

 

ਵਾਪਸ ਉਪਰ ↑

ਪੇਸ਼ਕਸ਼ ਦੇ ਵੇਰਵੇ ਅਤੇ ਸ਼ਰਤਾਂ

ਤਿੰਨ ਸਾਲਾਂ ਵਿੱਚ $334.92 ਦੀ ਬੇਸਲਾਈਨ ਬਚਤ

ਜੇ ਤੁਸੀਂ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤਿੰਨ ਸਾਲਾਂ ਵਿੱਚ ਘੱਟੋ ਘੱਟ $334.92 ਦੀ ਬਚਤ ਕਰ ਸਕਦੇ ਹੋ:

 • ਬੈਂਕ ਖਾਤਾ ਖੋਲ੍ਹਣ ਲਈ ਕਿਸੇ ਸ਼ਾਖਾ 'ਤੇ ਜਾਓ
 • ਨਵੇਂ ਆਏ ਲੋਕਾਂ ਲਈ ਸਾਡੀ ਪੇਸ਼ਕਸ਼ ਲਈ ਸਾਈਨ ਅਪ ਕਰੋ

ਇਸ ਦੇ ਅਧਾਰ ਤੇ $334.92 ਦੀ ਬਚਤ:

 • ਪਹਿਲਾ ਸਾਲ: ਕੋਈ ਫਲੈਟ ਮਾਸਿਕ ਫੀਸ ਨਹੀਂ ($15.95/ਮਹੀਨੇ ਦੀ 12 ਮਹੀਨਿਆਂ ਲਈ ਬਚਤ)
 • ਦੂਸਰਾ ਸਾਲ: $15.95 ਦੀ ਬਜਾਏ $7.98 ਦੀ ਫਲੈਟ ਮਾਸਿਕ ਫੀਸ (12 ਮਹੀਨਿਆਂ ਲਈ $7.97/ਮਹੀਨੇ ਦੀ ਬਚਤ)
 • ਤੀਜਾ ਸਾਲ: $15.95 ਦੀ ਬਜਾਏ $11.96 ਦੀ ਫਲੈਟ ਮਾਸਿਕ ਫੀਸ (12 ਮਹੀਨਿਆਂ ਲਈ $3.99/ਮਹੀਨੇ ਦੀ ਬਚਤ)

$15.95 ਦੀ ਪੂਰੀ ਫਲੈਟ ਮਹੀਨਾਵਾਰ ਫੀਸ ਤੁਹਾਡੇ ਬੈਂਕਿੰਗ ਪੈਕੇਜ ਲਈ ਚੌਥੇ ਸਾਲ ਤੋਂ ਲਾਗੂ ਕੀਤੀ ਜਾਏਗੀ। ਬਚਤ ਦੇ ਯੋਗ ਬਣਨ ਲਈ, ਤੁਹਾਨੂੰ ਘੱਟੋ-ਘੱਟ 36 ਮਹੀਨਿਆਂ ਲਈ ਖਾਤਾ ਅਤੇ ਪੈਕੇਜ ਰੱਖਣ ਲਈ ਵਚਨਬੱਧ ਹੋਣਾ ਪਵੇਗਾ। ਜੇ ਉਤਪਾਦਾਂ ਨੂੰ ਕੈਂਸਲ ਕਰ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਕੋਈ ਹੋਰ ਛੋਟ ਨਹੀਂ ਮਿਲੇਗੀ।

ਤਿੰਨ ਸਾਲਾਂ ਵਿੱਚ $700.02 ਦੀ ਵੱਧ ਤੋਂ ਵੱਧ ਬਚਤ

ਜੇ ਤੁਸੀਂ ਹੇਠ ਲਿਖੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤਿੰਨ ਸਾਲਾਂ ਵਿੱਚ $700.02 ਤੱਕ ਦੀ ਬਚਤ ਕਰ ਸਕਦੇ ਹੋ:

 1. ਬੈਂਕ ਖਾਤਾ ਖੋਲ੍ਹਣ ਲਈ ਕਿਸੇ ਸ਼ਾਖਾ 'ਤੇ ਜਾਓ
 2. ਨਵੇਂ ਆਉਣ ਵਾਲਿਆਂ ਲਈ ਸਾਡੀ ਪੇਸ਼ਕਸ਼ ਵਾਸਤੇ ਸਾਈਨ ਅਪ ਕਰੋ
 3. ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਪੇਸ਼ਕਸ਼ ਵਾਸਤੇ ਸਾਈਨ ਅਪ ਕਰਨ ਤੋਂ ਬਾਅਦ ਪਹਿਲੇ ਸਾਲ ਦੇ ਦੌਰਾਨ:
  • ਯੋਗ ਨੈਸ਼ਨਲ ਬੈਂਕ ਮਾਸਟਰਕਾਰਡ ਦੇ ਨਿੱਜੀ ਕ੍ਰੈਡਿਟ ਕਾਰਡ ਲਈ ਅਰਜ਼ੀ ਦਿਓ ਅਤੇ ਇਸ ਨੂੰ ਐਕਟੀਵੇਟ ਕਰੋ
  • ਈ-ਸਟੇਟਮੈਂਟਸ ਲਈ ਸਾਈਨ ਅਪ ਕਰੋ
 4. ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਪੇਸ਼ਕਸ਼ ਲਈ ਸਾਈਨ ਅਪ ਕਰਨ ਤੋਂ ਬਾਅਦ ਦੂਜੇ ਅਤੇ ਤੀਜੇ ਸਾਲ ਦੇ ਦੌਰਾਨ:
  • ਆਪਣੇ ਨੈਸ਼ਨਲ ਬੈਂਕ ਖਾਤੇ ਵਿੱਚ ਤਨਖਾਹ ਡਿਪਾਜ਼ਿਟ ਨੂੰ ਸੈਟ ਅਪ ਕਰੋ ਅਤੇ ਮਹੀਨੇ ਵਿੱਚ ਘੱਟੋ ਘੱਟ ਇੱਕ ਵਾਰ ਆਪਣੀ ਤਨਖਾਹ ਜਮ੍ਹਾ ਕਰਵਾਓ ਜਾਂ
  • ਆਪਣੇ ਨੈਸ਼ਨਲ ਬੈਂਕ ਖਾਤੇ ਤੋਂ ਹਰ ਮਹੀਨੇ ਘੱਟੋ ਘੱਟ ਦੋ ਇਲੈਕਟ੍ਰਾਨਿਕ ਬਿੱਲਾਂ ਦਾ ਭੁਗਤਾਨ7 ਕਰੋ।

ਇਸ ਦੇ ਅਧਾਰ ਤੇ ਤਿੰਨ ਸਾਲਾਂ ਵਿੱਚ $700.02 ਦੀ ਬਚਤ:

 • ਤਿੰਨ ਸਾਲਾਂ ਲਈ ਨਵੇਂ ਆਉਣ ਵਾਲਿਆਂ ਲਈ ਸਾਡੇ ਬੈਂਕਿੰਗ ਪੈਕੇਜ ਦੇ ਉਪਰ ਕੋਈ ਫਲੈਟ ਮਾਸਿਕ ਫੀਸ ਨਹੀਂ ($15.95/ਮਹੀਨਾ 36 ਮਹੀਨਿਆਂ ਲਈ)
 • ਚੈੱਕਾਂ ਦਾ ਪਹਿਲਾ ਆਰਡਰ ਮੁਫਤ ($56.98/ਆਰਡਰ)
 • ਛੋਟਾ ਸੇਫਟੀ ਡਿਪਾਜਿਟ ਬਾਕਸ ਪਹਿਲੇ ਸਾਲ ਲਈ ਰੈਂਟ- ਫ੍ਰੀ ($60.00/ਸਾਲ)

$15.95 ਦੀ ਪੂਰੀ ਫਲੈਟ ਮਹੀਨਾਵਾਰ ਫੀਸ ਤੁਹਾਡੇ ਬੈਂਕਿੰਗ ਪੈਕੇਜ ਲਈ ਚੌਥੇ ਸਾਲ ਤੋਂ ਲਾਗੂ ਕੀਤੀ ਜਾਏਗੀ।

ਬਚਤ 'ਤੇ ਨੋਟ

ਪੂਰੀ ਬਚਤ ਦਾ ਅਨੰਦ ਲੈਣ ਲਈ, ਤੁਹਾਨੂੰ ਉਤਪਾਦਾਂ ਅਤੇ ਸੇਵਾਵਾਂ ਨੂੰ ਜਾਰੀ ਰੱਖਣਾ ਪਵੇਗਾ ਅਤੇ ਘੱਟੋ-ਘੱਟ 36 ਮਹੀਨਿਆਂ ਲਈ ਸਾਰੇ ਲੋੜੀਂਦੇ ਲੈਣ-ਦੇਣ ਕਰਨੇ ਚਾਹੀਦੇ ਹੋਣਗੇ, ਜਦ ਤੱਕ  ਕੋਈ ਹੋਰ ਸੰਕੇਤ ਨਹੀਂ ਮਿਲਦਾ। ਜੇ ਤੁਸੀਂ ਪੇਸ਼ਕਸ਼ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦੇ ਹੋ, ਤਾਂ ਤੁਹਾਡੀ ਬਚਤ ਘੱਟ ਹੋਵੇਗੀ। ਜੇ ਤੁਸੀਂ ਚੈੱਕ ਦਾ ਆਰਡਰ ਨਹੀਂ ਦਿੰਦੇ ਜਾਂ ਸੇਫਟੀ ਡਿਪਾਜਿਟ ਬਾਕਸ ਰੈਂਟ 'ਤੇ ਨਹੀਂ ਲੈਂਦੇ ਤਾਂ ਤੁਹਾਡੀ ਬਚਤ ਘੱਟ ਹੋਵੇਗੀ।

ਜੇ ਕਿਸੇ ਦਿੱਤੇ ਮਹੀਨੇ ਦੇ ਦੌਰਾਨ, ਤੁਸੀਂ ਆਪਣਾ ਬੈਂਕ ਖਾਤਾ ਅਤੇ ਬੈਂਕਿੰਗ ਪੈਕੇਜ ਰੱਖਦੇ ਹੋ, ਪਰ ਹੋਰ ਸਾਰੇ ਦੱਸੇ ਉਤਪਾਦਾਂ ਅਤੇ ਸੇਵਾਵਾਂ ਨੂੰ ਨਹੀਂ ਰੱਖਦੇ ਜਾਂ  ਲੋੜੀਂਦੇ ਲੈਣ-ਦੇਣ ਨੂੰ ਪੂਰਾ ਨਹੀਂ ਕਰਦੇ (ਉਦਾਹਰਣ ਲਈ ਦੋ ਦੀ ਬਜਾਏ ਸਿਰਫ ਇੱਕ ਇਲੈਕਟ੍ਰਾਨਿਕ ਬਿੱਲ ਭੁਗਤਾਨ ਪ੍ਰਤੀ ਮਹੀਨਾ ਕਰਦੇ ਹੋ), ਤੁਹਾਡੇ ਤੋਂ ਉਸ ਮਹੀਨੇ ਲਈ ਨੈਸ਼ਨਲ ਬੈਂਕ ਦੀ ਸਰਵਿਸ ਫੀਸ ਲਈ ਜਾਏਗੀ। ਸੇਵਾ ਫੀਸ ਦੂਜੇ ਸਾਲ $7.98 ਮਾਸਿਕ ਅਤੇ ਤੀਜੇ ਸਾਲ 'ਤੇ. $11.96 ਮਾਸਿਕ ਹੋਵੇਗੀ। ਤੁਸੀਂ ਫੇਰ ਵੀ ਦੂਜੇ ਸਾਲ ਦੇ ਦੌਰਾਨ $7.97 ਅਤੇ ਤੀਸਰੇ ਸਮੇਂ $3.99 ਮਾਸਿਕ ਬਚਤ ਦਾ ਅਨੰਦ ਲਓਗੇ।

ਅੰਤ ਵਿੱਚ, ਜੇ ਤੁਸੀਂ ਹੁਣ ਨਵੇਂ ਆਏ ਲੋਕਾਂ ਲਈ ਬੈਂਕ ਖਾਤਾ ਜਾਂ ਬੈਂਕਿੰਗ ਪੈਕੇਜ ਨਹੀਂ ਰੱਖਦੇ, ਤਾਂ ਤੁਸੀਂ ਫੇਰ ਬਚਤ ਦੇ ਯੋਗ ਨਹੀਂ ਹੋਵੋਗੇ।

 

ਕਾਨੂੰਨੀ ਬੇਦਾਅਵਾ

1. ਨਵੇਂ ਆਉਣ ਵਾਲਿਆਂ ਲਈ ਸਾਡੀ ਬੈਂਕਿੰਗ ਪੇਸ਼ਕਸ਼ ਉਨ੍ਹਾਂ ਪ੍ਰਵਾਸੀਆਂ ਲਈ ਉਪਲਬਧ ਹੈ ਜੋ 5 ਸਾਲ ਤੋਂ ਘੱਟ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਪੂਰੇ ਨਿਯਮਾਂ ਅਤੇ ਸ਼ਰਤਾਂ ਲਈ ਪੇਸ਼ਕਸ਼ ਦੇ ਵੇਰਵੇ ਅਤੇ ਸ਼ਰਤਾਂ ਵੇਖੋ। ਪੇਸ਼ਕਸ਼ ਨੂੰ ਬਿਨਾਂ ਕਿਸੇ ਨੋਟਿਸ ਦੇ, ਕਿਸੇ ਵੀ ਸਮੇਂ, ਸੋਧਿਆ, ਵਧਾਇਆ ਜਾਂ ਵਾਪਸ ਲਿਆ ਜਾ ਸਕਦਾ ਹੈ। ਪੇਸ਼ਕਸ਼ ਨੂੰ ਕਿਸੇ ਹੋਰ ਨੈਸ਼ਨਲ ਬੈਂਕ ਪੇਸ਼ਕਸ਼, ਪ੍ਰਚਾਰ ਜਾਂ ਲਾਭ ਦੇ ਨਾਲ ਜੋੜਿਆ ਜਾਂ ਵਰਤਿਆ ਨਹੀਂ ਜਾ ਸਕਦਾ। ਫੀਸਾਂ ਉਨ੍ਹਾਂ ਲੈਣਦੇਣ ਤੇ ਲਾਗੂ ਹੋ ਸਕਦੀਆਂ ਹਨ ਜਿਹੜੇ ਨਵੇਂ ਆਉਣ ਵਾਲਿਆਂ ਲਈ ਬੈਂਕਿੰਗ ਪੇਸ਼ਕਸ਼ ਵਿੱਚ ਸ਼ਾਮਲ ਨਹੀਂ ਹੁੰਦੇ। ਟ੍ਰਾਂਜੈਕਸ਼ਨ ਫੀਸਾਂ ਬਾਰੇ ਵਧੇਰੇ ਜਾਣਕਾਰੀ ਲਈ, ਸਾਡੀ ਗਾਈਡ ਟੂ ਪਰਸਨਲ ਬੈਂਕਿੰਗ ਸਲੂਸ਼ਨਜ਼  ਵੇਖੋ [ਇੰਗਲਿਸ਼ ਪੀਡੀਐੱਫ]।

2. ਕੁਝ ਹਾਲਤਾਂ ਵਿੱਚ ਸੁਰੱਖਿਆ ਡਿਪਾਜਿਟ ਰਕਮ ਦੀ ਜ਼ਰੂਰਤ ਹੋ ਸਕਦੀ ਹੈ।

3. ਨੈਸ਼ਨਲ ਬੈਂਕ ਦੁਆਰਾ ਕ੍ਰੈਡਿਟ ਮਨਜੂਰੀ ਦੇ ਅਧੀਨ ਵਿੱਤ। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।

4. ਨੈਸ਼ਨਲ ਬੈਂਕ ਦੁਆਰਾ ਕ੍ਰੈਡਿਟ ਮਨਜੂਰੀ ਦੇ ਅਧੀਨ ਵਿੱਤ। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ। ਯੋਗ ਕ੍ਰੈਡਿਟ ਕਾਰਡ: ਮਾਈਕ੍ਰੈਡਿਟ, ਐਮਸੀ1, ਐਲਯੋਰ, ਸਿੰਕ੍ਰੋ, ਪਲੈਟੀਨਮ, ਈਕੋ ਕੈਸ਼ਬੈਕ, ਵਰਲਡ ਅਤੇ ਵਰਲਡ ਐਲੀਟ।

5. ਨੈਸ਼ਨਲ ਬੈਂਕ ਸਹਾਇਤਾ ਨੈਟਵਰਕ ਦੁਆਰਾ ਪੇਸ਼ ਕੀਤੀ ਗਈ ਟੈਲੀਫੋਨ ਸਹਾਇਤਾ ਸੇਵਾ, ਤੁਹਾਡੇ ਖਾਤੇ ਦੀ ਸ਼ੁਰੂਆਤ ਤੋਂ 12 ਮਹੀਨਿਆਂ ਲਈ ਯੋਗ ਹੈ। ਇਸ ਪੈਕੇਜ ਦੀ ਸਮੱਗਰੀ ਅਤੇ ਦੱਸੀਆਂ ਸ਼ਰਤਾਂ ਬਦਲਣ ਦੇ ਅਧੀਨ ਹਨ।

6. ਯੋਗ ਇਲੈਕਟ੍ਰਾਨਿਕ ਭੁਗਤਾਨ: ABMs, ਪੂਰਵ-ਅਧਿਕਾਰਤ ਡੈਬਿਟ ਅਤੇ ਡਿਜੀਟਲ ਬੈਕਿੰਗ ਹੱਲਾਂ ਦੁਆਰਾ ਕੀਤੇ ਭੁਗਤਾਨ (ਨੈਸ਼ਨਲ ਬੈਂਕ ਆਨਲਾਈਨ [ਅੰਗਰੇਜ਼ੀ] ਜਾਂ ਨੈਸ਼ਨਲ ਬੈਂਕ ਮੋਬਾਈਲ ਐਪ ਦੁਆਰਾ ਭੁਗਤਾਨ ਵੀ ਸ਼ਾਮਲ ਹਨ)।

7. ਨੈਸ਼ਨਲ ਬੈਂਕ ਦੇ ABMs ਜਾਂ ਦੀ ਐਕਸਚੇਂਜMD ਨੈਟਵਰਕ ਵਿੱਚ ABMs

TM ਨੈਸ਼ਨਲ ਬੈਂਕ ਸਹਾਇਤਾ ਨੈੱਟਵਰਕ ਨੈਸ਼ਨਲ ਬੈਂਕ ਆਫ਼ ਕੈਨੇਡਾ ਦਾ ਇੱਕ ਟ੍ਰੇਡਮਾਰਕ ਹੈ, ਜੋ ਅਧਿਕਾਰਤ ਤੀਜੀ ਧਿਰ ਦੁਆਰਾ ਲਾਇਸੈਂਸ ਅਧੀਨ ਵਰਤਿਆ ਜਾਂਦਾ ਹੈ।

® ਮਾਸਟਰਕਾਰਡ ਇੱਕ ਰਜਿਸਟਰਡ ਟ੍ਰੇਡਮਾਰਕ ਹੈ, ਅਤੇ ਸਰਕਲਜ਼ ਡਿਜ਼ਾਈਨ ਮਾਸਟਰਕਾਰਡ ਇੰਟਰਨੈਸ਼ਨਲ ਇਨਕਾਰਪੋਰੇਟਿਡ ਦਾ ਟ੍ਰੇਡਮਾਰਕ ਹੈ। ਅਧਿਕਾਰਤ ਉਪਭੋਗਤਾ: ਨੈਸ਼ਨਲ ਬੈਂਕ।

® ਦੀ ਐਕਸਚੇਂਜ ਫਿਸਰਵ ਇੰਕ. ਦਾ ਇੱਕ ਰਜਿਸਟਰਡ ਟ੍ਰੇਡਮਾਰਕ ਹੈ।

ਪੇਸ਼ਕਸ਼ ਲਈ ਅਰਜ਼ੀ ਦੇਣ ਨੂੰ ਤਿਆਰ ਹੋ?

ਤੁਹਾਨੂੰ ਸਿਰਫ ਅੰਗ੍ਰੇਜ਼ੀ ਵਿੱਚ ਉਪਲਬਧ ਇੱਕ ਫਾਰਮ ਵਲ ਭੇਜਿਆ ਜਾਵੇਗਾ।ਇੱਕ ਵਾਰ ਫਾਰਮ ਪੂਰਾ ਹੋ ਜਾਣ ਤੇ, ਇੱਕ ਸਲਾਹਕਾਰ ਬ੍ਰਾਂਚ ਵਿੱਚ ਅਪੌਇਨਟਮੈਂਟ ਬਣਾਓਣ ਲਈ ਤੁਹਾਡੇ ਨਾਲ ਸੰਪਰਕ ਕਰੇਗਾ/ਗੀ।

ਆਨਲਾਈਨ ਇੱਕ ਖਾਤਾ ਖੋਲ੍ਹੋ

Pictogramme téléphone
Pictogramme localisateur